• CBSE Affiliation Number : 1630018
}

Member Incharge

Prof. Hari Singh
Member Incharge

ਸਤਿਕਾਰਯੋਗ ਮਾਤਾ-ਪਿਤਾ ਜੀਓ

ਚੀਫ਼ ਖ਼ਾਲਸਾ ਦੀਵਾਨ ਜਿਹੀ ਮਹਾਨ ਸੰਸਥਾ ਅਧੀਨ ਚਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਮੈਂਬਰ ਇੰਚਾਰਜ ਵਜੋਂ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ ਸੰਸਥਾ ਸਦਾ ਹੀ ਵਿਦਿਆਰਥੀਆਂ ਦੀ ਭਲਾਈ ਲਈ ਯਤਨਸ਼ੀਲ ਰਹੀ ਹੈ । ਸਕੂਲ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਤਿੰਨ ਮੰਜ਼ਲਾ ਖੁੱਲ੍ਹੀ ਤੇ ਹਵਾਦਾਰ ਇਮਾਰਤ, ਤਿੰਨ ਵਿਗਿਆਨਕ ਪ੍ਰਯੋਗਸ਼ਾਲਾਵਾਂ, ਤਿੰਨ ਲਾਇਬ੍ਰੇਰੀਆਂ, ਚਾਰ ਕੰਪਿਊਟਰ ਲੈਬ, ਗਣਿਤ ਲੈਬ, ਮਾਸ-ਮੀਡੀਆ ਰੂਮ, ਫੂਡ ਪ੍ਰੋਡਕਸ਼ਨ ਲੈਬ, ਗੁਰਬਾਣੀ ਅਭਿਆਸ ਕੇਂਦਰ, ਇੱਕ ਡਾਂਸ ਥਿਏਟਰ, ਤਿੰਨ ਆਰਟ ਸਟੂਡੀਓਜ਼, ਤਿੰਨ ਸੰਗੀਤ ਕੇਂਦਰ, ਦੋ ਅਤਿ ਆਧੁਨਿਕ ਸਹੂਲਤਾਂ ਯੁਕਤ ਆਡੀਟੋਰੀਅਮ, ਮੀਟਿੰਗ ਹਾਲ, ਸੈਮੀਨਾਰ ਹਾਲ, ਸਕੇਟਿੰਗ ਰਿੰਗ ਅਤੇ  ਬੈਡਮਿੰਟਨ ਹਾਲ ਉਪਲਭਧ ਹਨ । ਬਿਜਲੀ ਦੀ ਨਿਰਵਿਘਨ ਅਤੇ ਨਿਰੰਤਰ ਸਪਲਾਈ ਲਈ ਵੱਡੀ ਲਾਗਤ ਨਾਲ ਸੋਲਰ ਪਲਾਂਟ ਅਤੇ ਜਨਰੇਟਰ ਦੀ ਸੁਵਿਧਾ ਦਾ ਪ੍ਰਬੰਧ ਕੀਤਾ ਗਿਆ ਹੈ । ਸਕੂਲ ਵਿੱਚ ਉੱਚ ਯੋਗਤਾ ਪ੍ਰਾਪਤ ਮਿਹਨਤੀ ਅਤੇ ਤਜਰਬੇਕਾਰ ਸਟਾਫ਼ ਹੈ ਜੋ ਸਮਾਰਟ ਬੋਰਡ ਵਰਗੀਆਂ ਅਤਿ ਆਧੁਨਿਕ ਸਹੂਲਤਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਆਧੁਨਿਕ ਸਿਖਿਆ ਪ੍ਰਦਾਨ ਕਰਦਾ ਹੈ । ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਹਰ ਸਾਲ ਸਕੂਲ ਦੇ ਨਤੀਜੇ ਬੇਹਦ ਸ਼ਾਨਦਾਰ ਹੁੰਦੇ ਹਨ । ਇਹ ਸਭ ਕੁਝ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਾਹਿਬ, ਅਹੁਦੇਦਾਰ ਸਾਹਿਬਾਨ, ਯੋਗ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ । 

ਕੋਵਿਡ-19 ਦੇ ਮੁਸ਼ਕਲ ਸਮੇਂ ਵਿੱਚ ਪਿਛਲੇ ਦੋ ਸਾਲਾਂ ਵਿੱਚ ਮਾਤਾ-ਪਿਤਾ ਦੀਆਂ ਆਰਥਿਕ ਪਰੇਸ਼ਾਨੀਆਂ ਨੂੰ ਮੁੱਖ ਰੱਖਦੇ ਹੋਏ ਸਕੂਲ ਵੱਲੋਂ ਉਹਨਾਂ ਨੂੰ ਬਹੁਤ ਸਾਰੀਆਂ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ । ਇਸ ਕੰਮ ਵਿੱਚ ਸਕੂਲ ਦੇ ਸਟਾਫ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ ।


ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਸੀ.ਬੀ.ਐਸ.ਈ. ਨਾਲ ਐਫੀਲਿਏਟ ਹੋਣ ਵਾਲੀ ਪੰਜਾਬ ਦੀ ਪਲੇਠੀ ਸੰਸਥਾ ਹੈ ਜਿਸਨੇ ਵਿਦਿਆਰਥੀਆਂ ਨੂੰ ਉੱਚ ਪੱਧਰ ਦੀ ਗੁਣਾਤਮਕ ਸਿਖਿਆ ਪ੍ਰਦਾਨ ਕਰਕੇ ਸ਼ਹਿਰ ਦੇ ਸਕੂਲਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ । ਸਕੂਲ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਲਈ ਢੁੱਕਵਾਂ ਵਾਤਾਵਰਨ ਸਿਰਜਨ ਵਾਲੀਆਂ ਅਤਿ ਆਧੁਨਿਕ ਬੁਨਿਆਦੀ ਸਹੂਲਤਾਂ ਉਪਲਭਧ ਹਨ । ਇੱਥੋਂ ਦੇ ਯੋਗ ਅਤੇ ਤਜਰਬੇਕਾਰ ਅਧਿਆਪਕਾਂ ਦੀ ਮਿਹਨਤ ਸਦਕਾ ਹਰ ਸਾਲ ਦੱਸਵੀਂ ਅਤੇ ਬਾਰ੍ਹਵੀਂ ਦੇ ਨਤੀਜੇ ਸ਼ਾਨਦਾਰ ਹੁੰਦੇ ਹਨ । ਇੱਥੋਂ ਪੜ੍ਹ ਕੇ ਗਏ ਅਨੇਕਾਂ ਵਿਦਿਆਰਥੀਆਂ ਨੇ ਦੇਸ਼ ਅਤੇ ਵਿਦੇਸ਼ ਵਿੱਚ ਉੱਚ ਅਹੁਦਿਆਂ ਤੇ ਪਹੁੰਚ ਕੇ ਅਤੇ ਵੱਡੀਆਂ ਪ੍ਰਾਪਤੀਆਂ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ । ਵਿਦਿਅਕ ਗਿਆਨ ਦੇਣ ਦੇ ਨਾਲ-ਨਾਲ ਵਿਦਿਆਰਥੀਆਂ  ਨੂੰ ਸਿੱਖ ਵਿਰਸੇ ਨਾਲ ਜੋੜਨ ਦੇ ਵੀ ਹਰ ਸੰਭਵ ਉਪਰਾਲੇ ਕੀਤੇ ਜਾਂਦੇ ਹਨ ਜਿਸ ਕਰਕੇ ਇੱਥੋਂ ਦੇ ਵਿਦਿਆਰਥੀ ਉੱਚੀ-ਸੁੱਚੀ ਜੀਵਨ ਜਾਚ ਦੇ ਧਾਰਨੀ ਬਣਦੇ ਹਨ । ਭਵਿੱਖ ਵਿੱਚ ਵੀ ਸੰਸਥਾ ਵੱਲੋਂ ਸਿੱਖੀ ਅਤੇ ਸਿਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨ ਹਮੇਸ਼ਾ ਜਾਰੀ ਰਹਿਣਗੇ । ਆਪਣੇ ਬੱਚੇ ਨੂੰ ਵਿਦਿਆ ਦਿਵਾਉਣ ਲਈ ਇਸ ਸੰਸਥਾ ਤੇ ਭਰੋਸਾ ਕਰਨ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਅਤੇ ਸਵਾਗਤ ।


S. Rabinderbir Singh Bhalla
Member Incharge

ਪਿਆਰੇ ਵਿਦਿਆਰਥੀਓ,  ਮਾਤਾ ਪਿਤਾ, ਸਟਾਫ ਮੈਂਬਰ ਅਤੇ ਸਮੂਹ ਸ਼ੁਭ ਚਿੰਤਕੋ

ਆਪ ਸਭ ਨੂੰ ਸੰਬੋਧਨ ਕਰਨਾ ਮਾਣ ਵਾਲੀ ਗੱਲ ਹੈ ਅਤੇ ਮੈਂ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਦੀ ਅਸੀਮ ਕਿਰਪਾ ਸਦਾ ਆਪ ਸਭ ਤੇ ਬਣੀ ਰਹੇ । 

ਇੱਕ ਪ੍ਰਸਿੱਧ ਕਹਾਵਤ ਹੈ “ਤੁਹਾਡਾ ਰਵੱਈਆ ਹੀ ਤੁਹਾਡੇ ਲਈ ਸਫਲਤਾ ਦੇ ਦਰਵਾਜ਼ੇ ਦਾ ਤਾਲਾ ਜਾਂ ਉਸ ਨੂੰ ਖੋਲ੍ਹਣ ਵਾਲੀ ਕੁੰਜੀ ਬਣਦਾ ਹੈ”।

ਅਸੀਂ ਸਾਰੇ ਕਦੇ ਨਾ ਕਦੇ ਜ਼ਿੰਦਗੀ ਵਿੱਚ ਉਸ ਪਲ ਵਿੱਚੋਂ ਜ਼ਰੂਰ ਗੁਜ਼ਰਦੇ ਹਾਂ ਜਦੋਂ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਗਲਤ ਰਸਤੇ ਤੇ ਜਾ ਰਹੇ ਹਾਂ ਅਤੇ ਜ਼ਿੰਦਗੀ ਗਲਤ ਦਿਸ਼ਾ ਵੱਲ ਜਾ ਰਹੀ ਹੈ ਪਰ ਇਹ ਵੀ ਸੱਚ ਹੈ ਕਿ ਕੁਝ ਚੀਜ਼ਾਂ ਤਾਂ ਸਾਡੇ ਨਿਯੰਤਰਣ ਵਿੱਚ ਹੁੰਦੀਆਂ ਹਨ ਜਦਕਿ ਸਾਨੂੰ ਸਭ ਤੋਂ ਵੱਧ ਤੰਗ ਕਰਨ ਵਾਲੀ ਚੀਜ਼ ਕੋਈ ਬਾਹਰੀ ਹਾਲਾਤ ਜਾਂ ਘਟਨਾਵਾਂ ਨਹੀਂ ਬਲਕਿ ਸਾਡਾ ਉਹਨਾਂ ਪ੍ਰਤੀ ਰਵੱਈਆ ਹੀ ਹੈ।

ਮੈਂ ਆਪ ਸਭ ਲਈ ਪ੍ਰਮਾਤਮਾ ਵੱਲੋਂ ਸਾਕਾਰਾਤਮਕ ਰਵੱਈਏ ਯੁਕਤ ਮਿਹਰ ਦੀ ਕਾਮਨਾ ਕਰਦਾ ਹਾਂ ਅਤੇ ਇਸੇ ਸਕਾਰਾਤਮਕ ਰਵੱਈਏ ਦੀ ਆਪਣੇ ਵਿਦਿਆਰਥੀਆਂ ਵਿੱਚ ਉਸਾਰੀ ਕਰਨ ਦੀ ਸਾਡੀ ਭਰਪੂਰ ਕੋਸ਼ਿਸ਼ ਹੁੰਦੀ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅਸੀਂ ਆਪਣੇ ਵਿਦਿਆਰਥੀਆਂ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰਦੇ ਹਾਂ ਜਿੱਥੇ ਵਿਦਿਆਰਥੀ ਨੂੰ ਅਜਿਹੀ ਬਹੁ-ਪਾਸਾਰੀ ਸਿਖਿਆ ਦਿੱਤੀ ਜਾਂਦੀ ਹੈ ਜਿਸ ਵਿੱਚ ਸਰੀਰਕ, ਮਾਨਸਿਕ, ਬੌਧਿਕ, ਭਾਵਨਾਤਮਕ, ਸਮਾਜਿਕ ਅਤੇ ਅਧਿਆਤਮਕ ਵਿਕਾਸ ਸ਼ਾਮਲ ਹੁੰਦਾ ਹੈ। ਸਾਡਾ ਮੰਤਵ ਆਪਣੇ ਵਿਦਿਆਰਥੀਆਂ ਦੇ ਰੂਪ ਵਿੱਚ ਭਵਿੱਖ ਲਈ ਅਨਮੋਲ ਪੂੰਜੀ ਤਿਆਰ ਕਰਨਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਵਿਕਾਸ ਲਈ ਕੀਮਤੀ ਸਰੋਤ ਬਣ ਸਕੇ। 

ਸਾਡੀ ਸੰਸਥਾ ਵਿੱਚ ਤਾਲਮੇਲ ਅਤੇ ਸਹਿਯੋਗ ਦੁਆਰਾ ਸਿੱਖਣ ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਇਹ ਯਕੀਨੀ ਤੌਰ ਤੇ ਜੀਵਨ ਵਿੱਚ ਇੱਕ ਸਕਾਰਾਤਮਕ ਰਵੱਈਆ ਲਿਆਉਣ ਵਿੱਚ ਸਹਾਈ ਹੁੰਦਾ ਹੈ। ਸਕੂਲ ਦੇ ਹਰ ਵਿਦਿਆਰਥੀ ਨੂੰ ਉਹ ਮੌਕਾ ਅਤੇ ਮੰਚ ਪ੍ਰਦਾਨ ਕਰਨ ਦਾ ਯਤਨ ਕੀਤਾ ਜਾਂਦਾ ਹੈ ਜਿੱਥੇ ਉਹ ਆਪਣੇ ਗੁਣਾਂ ਅਤੇ ਗਿਆਨ ਦਾ ਪ੍ਰਦਰਸ਼ਨ ਕਰ ਸਕੇ ਅਤੇ ਜੀਵਨ ਵਿੱਚ ਉੱਚੇ ਸੁਪਨੇ ਲੇ ਕੇ ਉਹਨਾਂ ਦੀ ਪੂਰਤੀ ਰਾਹੀਂ ਵੱਡੀ ਸਫ਼ਲਤਾ ਹਾਸਲ ਕਰ ਸਕੇ। 

ਮੈਨੂੰ ਵਿਸ਼ਵਾਸ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਹਰ ਕੋਈ ਜਿੰਦਗੀ ਦੇ ਅਸਲ ਅਰਥ ਅਤੇ ਮਕਸਦ ਨੂੰ ਸਮਝ ਕੇ ਜੀਵਨ ਨੂੰ ਪਿਆਰ ਕਰਦੇ ਹੋਏ, ਇਸ ਨੂੰ ਅਕਾਲ ਪੂਰਖ ਦੀ ਰਹਿਮਤ ਸਦਕਾ ਭਰਪੂਰ ਢੰਗ ਨਾਲ ਜੀ ਕੇ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਣ ਵਿੱਚ ਸਫਲ ਹੋਵੇਗਾ।

ਮੇਰੀ ਅਰਦਾਸ ਹੈ ਕਿ ਅਕਾਲ ਪੁਰਖ ਦੀ ਬਖਸ਼ਿਸ਼ ਸਦਾ ਇਸ ਸਕੂਲ ਉੱਤੇ ਬਣੀ ਰਹੇ ਅਤੇ ਉਸਦੀ ਮਿਹਰ ਸਦਕਾ ਸਕੂਲ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦਾ ਰਹੇ।